ਅੰਮ੍ਰਿਤਸਰ-ਆਰਥਿਕ ਸੁਧਾਰਾਂ ਦੇ ਸ਼ਾਸਤਰੀ, ਕਾਂਗਰਸ ਸਰਕਾਰ ਦੀ ਅਗਵਾਈ ਕਰਨ ਵਾਲੇ ਭਾਰਤ ਸਰਕਾਰ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਦੇ ਦੇਹਾਂਤ ਤੇ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਹਿਰੇ ਦੁਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਨੇਕ ਸਿਆਸਤਦਾਨ ਦੇ ਅੰਤ ਨਾਲ ਦੇਸ਼ ਨੂੰ ਵੱਡਾ ਘਾਟਾ ਪਿਆ ਹੈ। ਡਾ. ਮਨਮੋਹਨ ਸਿੰਘ ਵਰਗੀ ਬੇਦਾਗ਼ ਰਾਜਸੀ ਸਿੱਖ ਸਖ਼ਸ਼ੀਅਤ ਅੱਜ ਦੇ ਸਮੇਂ ਵਿੱਚ ਮਿਲਣੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਨੇਕ ਸੀਰਤ, ਨਿਮਰ ਮਿੱਠਾ ਤੇ ਘੱਟ ਬੋਲਣ ਵਾਲੇ ਦੇਸ਼ ਦੇ ਭਲੇ ‘ਚ ਕੰਮ ਕਰਨ ਵਾਲੀ ਵੱਡੇ ਕੱਦ ਵਾਲੀ ਸਖਸ਼ੀਅਤ ਦੇ ਵਿਛੜ ਜਾਣ ਤੇ ਮੈਂ ਅਕਾਲ ਪੁਰਖ ਦੇ ਚਰਨਾਂ ‘ਚ ਅਰਦਾਸ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਸਬੰਧੀਆਂ ਸਨੇਹੀਆਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।